Author Topic: supne  (Read 100 times)

0 Members and 1 Guest are viewing this topic.

Rashmi

  • Global Moderator
  • ***
  • Posts: 1893
  • Gender: Female
  • Hum se khafa zamaana to Hum bhi jamaane se khafa
supne
« on: June 30, 2014, 04:55:10 PM »

ਅਗਨ ਵਰੇਸੇ ਮੈਨੂੰ ਸੁੱਚੇ
ਲੱਪ ਕੁ ਸੁਪਨੇ ਲੱਭੇ ਨੀ
ਕੁੱਲ ਦੁਨੀਆ ਤੋਂ ਓਹਲੇ ਹੋ
ਮੈਂ ਲੜ ਚੁੰਨੀ ਦੇ ਬੱਧੇ ਨੀ
agan varese mainu suche
lapp ku supane labhe ni
kul duniyaN to ohle ho
main lad chunni de vadhe ni

ਆਪਣੇ ਚਾਅ ਮਲਾਰਾਂ ਨੂੰ
ਮਨ ਆਪਣੇ 'ਚ ਦੱਬਾਂ ਨੀ
ਮੈਂ ਜਿੱਥੇ ਸੁਪਨੇ ਬੀਜ ਸਕਾਂ
ਧਰਤੀ ਦਾ ਟੋਟਾ ਲੱਭਾਂ ਨੀ

aapne cha malaaraaN nu
man apne ch dabbaN ni
maiN jithe supne beej sakaN
dharti da tota labhaaN ni

ਧਰਤੀ ਪੂਰੀ ਗਾਹ ਬੈਠੀ
ਹਰ ਥਾਂ ਜਾਪੇ ਥੋੜ੍ਹੀ ਨੀ
ਦੁਨੀਆ ਮੇਰੇ ਮੇਚ ਨਹੀਂ
ਇਹ ਕਿੰਨੀ ਸੌੜੀ ਸੌੜੀ ਨੀ

dharti poori ghah baiThi
har thaaN jaape thoDi ni
duniya mere mech nahi
eh kinni sauDi sauDi ni

ਗਿਠਾਂ ਦੇ ਨਾਲ ਮਿਣਦੀ ਇਹ
ਮੇਰੇ ਸੁਪਨੇ ਅੰਬਰੋਂ ਉੱਚੇ ਨੀ
ਸਸਤੇ ਭਾਅ ਤੇ ਤੁਲ ਜਾਣੇ
ਮੇਰੇ ਸੁਪਨੇ ਮੋਤੀ ਸੁੱਚੇ ਨੀ

giThaN de naal minadi eh
mere supne ambron uchhe ni
saste bha to tul jaane
mere supne moti suche ni

ਦਿਲ ਕੀਤਾ ਮੈਂ ਹੀਆ ਕਰਕੇ
ਲੜ ਚੁੰਨੀ ਦਾ ਖੋਹਲਾਂ ਨੀ
ਬਾਂਹ ਮੇਰੀ ਕੁਝ ਉੱਚੀ ਕਰ
ਇਹ ਅੰਬਰ ਉੱਤੇ ਡੋੋਹਲਾਂ ਨੀ

dil kita maiN hiya karke
laD chunni da khohlaaN ni
baanh meri kujh uchchi kar
eh ambar utte dolaaN ni

ਮੁੱਠੀ ਕੁ ਭਰ ਸੁਪਨੇ ਫ਼ਿਰ
ਮੈਂ ਅਰਸ਼ਾਂ ਵਿਚ ਖਿਲਾਰੇ ਨੀ
ਇਹ ਧਰਤੀ ਨਾਲੋਂ ਟੁੱਟ ਬੈਠੇ
ਤੇ ਜਾ ਬਣ ਬੈਠੇ ਤਾਰੇ ਨੀ
muThi ku bhar supne fir
maiN arshaaN vich khilaare ni
eh dharti naaloN tut baiThe
te ja ban baiThe taare ni

ਹੁਣ ਜਿੰਨੀ ਲੰਮੀ ਰਾਤ ਮੇਰੀ
ਇਹ ਉਨੇ ਗੂੜ੍ਹੇ ਜਗਦੇ ਨੀਂ
ਮੈਥੋਂ ਭਾਵੇਂ ਦੂਰ ਵਸਣ ਪਰ
ਸਾਰੇ ਆਪਣੇ ਲੱਗਦੇ ਨੀਂ
hun jinni lammi raat meri
eh ohne gooDe jagde ni
maithon bhaaweiN door vassan
saare apne lagde ni



ਕਦੇ ਕਦੇ ਲੋਅ ਇਹਨਾਂ ਦੀ
ਸ਼ਬਦਾਂ ਦੇ ਵਿਚ ਜਗਦੀ ਨੀ
ਟਿਮਟਿਮਾਉਂਦੇ ਅੱਖ਼ਰ ਮੇਰੇ
ਆ ਕਵਿਤਾਵਾਂ ਰਚਦੀ ਨੀ
kade kade lo ehna di
shabdaN de vich jagdi ni
timtimaunde akkhar mere
aa kavitaawaaN rachdi ni

-ਰਮਨਪ੍ਰੀਤ ਕੌਰ
Ramanpree Kaur
Rashmi Sharma

gooDe akkhar ,fatti sukki
adiyo meri gaachi mukki
sukke hanjhu akkhaN waale
haaDa! akkhar mooloN kaale

Tarkash

  • Hindvi
  • *
  • Posts: 75
Re: supne
« Reply #1 on: June 30, 2014, 05:47:36 PM »
ਬਹੁਤ ਮੁਬਾਰਕ ਰਮਨ...

ਰਸ਼ਮੀ ਜੀ ਦਾ ਸ਼ੁਕਰੀਆ..

Venus Sandal

  • Sr. Member
  • ****
  • Posts: 345
Re: supne
« Reply #2 on: July 01, 2014, 06:07:55 AM »
Saste paa tul jaane supne suchhe moti ni

Uffff
Bas kamalll

Punjaabi zubaan to bas bas shehad me gundhi makke ki roti he.....swaadi
Veryyy nice
zoya****

Lau  hi lau sii ..... saik nhi si
Vekh lya main jugnu phd ke
:-Meesa.

Rashmi

  • Global Moderator
  • ***
  • Posts: 1893
  • Gender: Female
  • Hum se khafa zamaana to Hum bhi jamaane se khafa
Re: supne
« Reply #3 on: July 01, 2014, 02:09:22 PM »
ਬਹੁਤ ਮੁਬਾਰਕ ਰਮਨ...

ਰਸ਼ਮੀ ਜੀ ਦਾ ਸ਼ੁਕਰੀਆ..
welcome Pradeep ji
Rashmi Sharma

gooDe akkhar ,fatti sukki
adiyo meri gaachi mukki
sukke hanjhu akkhaN waale
haaDa! akkhar mooloN kaale